ਹੱਥੀਂ ਛੱਲੇ ਬਾਹੀਂ ਚੂੜੀਆਂ

ਹੱਥੀਂ ਛੱਲੇ ਬਾਹੀਂ ਚੂੜੀਆਂ
ਗੱਲ ਹਾਰ ਹਮੇਲਾਂ ਜੋੜਿਆਂ
ਸਹੁ ਮਿਲੇ ਤਾਂ ਪਾਉਂਦੀਆਂ ਪੂਰੀਆਂ

ਨੈਣ ਭਿੰਨੜੇ ਕੱਜਲ ਸਾਨੋਰੇ
ਸਹੁ ਮਿਲਣ ਨੂੰ ਖਰੇ ਅਤਾ ਵਰੇ

ਰਾਤੀਂ ਹੋਈਆਂ ਨੀ ਅੰਧੇਰੀਆਂ
ਚੱਠ ਕੇਦਾਰਾਂ ਨੇ ਗਲੀਆਂ ਘੇਰੀਆਂ
ਮੈਂ ਬਾਝ ਦਮਾਂ ਬਣਦੀ ਤੇਰੀਆਂ

ਮੈਂ ਬਾਬਲ ਦੇ ਘਰ-ਏ-ਭੂ ਲੜੀ
ਗੱਲ ਸੂਹੇ ਉਦੀ ਚੋਲਰੀ
ਸਹੁ ਮਿਲੇ ਤਾਂ ਵਨਨਜਾ ਮੈਂ ਘੋਲਰੀ

ਮੈਂ ਬਾਬਲ-ਏ-ਦੇ ਘਰ-ਏ-ਨਨਢੜੀ
ਗੱਲ ਸੂਹੇ ਸੋਇਨੇ ਕਨਢੜੀ
ਸਹੁ ਮਿਲੇ ਤਾਂ ਥੀਵਾਂ ਠਨਡੜੀ

ਜੇ ਤੋਂ ਚਲਿਓਂ ਚਾਕਰੀ
ਮੈਂ ਹੋਈਆਂ ਜੋਬਨ-ਏ-ਮਾਤੜੀ
ਸਹੁ ਮਿਲੇ ਤਾਂ ਥੀਵਾਂ ਮੈਂ ਸਾਕਰੀ

ਮੇਰੇ ਗਲ ਵਿਚ ਅਲਕਾਂ ਖੁੱਲ੍ਹੀਆਂ
ਮਾਨਵ ਪ੍ਰੇਮ ਸੁਰਾਹੀਆਂ ਡੁੱਲ੍ਹਿਆਂ
ਦੁਇ ਨਾਗਣੀਆਂ ਘਰ-ਏ-ਭੋਲੀਆਂ

ਆਵਹੁ ਜੇ ਕਹੀ ਆਉਣਾ
ਅਸਾਂ ਦਹੀ ਕਟੋਰੇ ਨਾਵਨਾ
ਸ਼ੇਖ਼ ਸ਼ਰਫ਼ ਅਸਾਂ ਸਹੁ ਰੇਝਾ ਵਿੰਨ੍ਹ