ਸਾਨੂੰ ਪਾਰ ਨਾ ਵਾਜਾਂ ਮਾਰ

ਰਾਂਝਣਾਂ ਵੇ
ਸਾਨੂੰ ਪਾਰ ਨਾ ਵਾਜਾਂ ਮਾਰ
ਕਿਉਂ ਤਰਸੇਵੇਂ ਦੇ ਪਰ ਤਾਇਆ
ਪਾਰੋਂ ਪਹਿਲੀ ਵਾਰ

ਰੱਕੜ ਰੜੇ ਚ ਰਹਿੰਦੀਆਂ ਰਹਿੰਦੀਆਂ
ਹੱਡੀਂ ਰਚ ਗਈ ਬਾਰ

ਸਾਨੂੰ ਵੀ ਲੋਕਾਂ ਅੱਗ ਚ ਸੁੱਟਿਆ
ਚਿਖ਼ਾ ਨਾ ਥਈ ਗੁਲਜ਼ਾਰ

ਪਿਆਰ ਪੁਰਾਣੇ ਜੰਮਣ ਲਾ ਤੋਂ
ਨਵਾਂ ਨਾ ਕੋਈ ਰੀਹਾਰ

ਬੜਕਾਂ ਬੂਹੇ ਟੰਗੀ ਰੱਖੀਆਂ
ਕਦ ਬੋਹੜੇ ਨੇਂ ਯਾਰ

ਇਧਰ ਬਾਗ਼ ਬਹਾਰਾਂ ਉਧਰ
ਵਾਅਦੇ ਦੀ ਗੁਲਜ਼ਾਰ

ਸਾਨੂੰ ਪਾਰ ਨਾ ਵਾਜਾਂ ਮਾਰ