ਰਾਤੀਂ ਚੰਨ ਕਹਾਣੀ ਪਾਈ
ਤਾਰੇ ਖੇਡੇ ਹਾਲ
ਯਾਰ ਫ਼ਿਰਾਕ ਵਿਸਾਲ
ਦਿਲ ਸਿਜਦੇ ਦੀ ਨਿਯਤ ਕੀਤੀ
ਅੱਖਾਂ ਪਾਵਨ ਧਮਾਲ
ਯਾਰ ਫ਼ਿਰਾਕ ਵਿਸਾਲ
ਇਕੋ ਤੇਰੀ ਮਾਲ਼ਾ ਜਪਦੇ
ਬੀਤੇ ਕਿੰਨੇ ਸਾਲ
ਯਾਰ ਫ਼ਿਰਾਕ ਵਿਸਾਲ
ਤੇਰੇ ਵਿਚ ਗਵਾਚ ਗਿਆ ਹਾਂ
ਮੈਨੂੰ ਆਪ ਸਂਭਾ ਲੱਲ
ਯਾਰ ਫ਼ਿਰਾਕ ਵਿਸਾਲ
ਮੇਰੀ ਮੈਂ ਤੇ ਹੈ ਨਹੀਂ ਕਿਧਰੇ
ਉਹੋ ਆਲ ਦਵਾ ਲੱਲ
ਯਾਰ ਫ਼ਿਰਾਕ ਵਿਸਾਲ

ਹਵਾਲਾ: ਵਾਛੜ, ਸੁਲਤਾਨ ਖਾਰਵੀ, ਬਜ਼ਮ ਮੂਲਾ ਸ਼ਾਹ ਲਾਹੌਰ 2009؛ ਸਫ਼ਾ 22 ( ਹਵਾਲਾ ਵੇਖੋ )