ਜੰਗਲ਼ ਦੇ ਵਿਚ ਬਾਂਗ

ਹਾਲ਼ੀ, ਪਾਲ਼ੀ ਹੋਰ ਇਆਲ਼ੀ
ਸਾਰੇ ਹਾਰੀ
ਤੇ ਸਰਕਾਰੀ ਕਾਰ ਕਰੇਂਦੇ
ਰੋਜ਼ ਮਰੀਂਦੇ
ਕਿਉਂ ਨਹੀਂ?
ਨਵਾਂ ਇਰਾਦਾ ਕਰਦੇ
ਜਿਉਂਦੇ ਮਰਦੇ
ਉਹ ਕਰੀਏ ਜੋ
ਕਰਨਾ ਲਾਜ਼ਿਮ
ਜਿਸਦੇ ਬਾਝ
ਅਨਹੋਣਾ ਮੌਸਮ
ਹੋਣੀ ਬਣ ਕੇ ਰੱਤ ਨ੍ਹਾਵੇ

ਵੇਲ਼ਾ ਸਾਡੇ ਨੂੰ ਆਵਯੇ
ਰੁੱਤਾਂ ਦੇ ਸਿਰ ਵਾਰੀ ਛੱਡੋ

ਝੰਡੇ ਗੁੱਡੂ
ਸੱਚ ਨਿਆਂ ਦੇ
ਰਾਖੇ ਥੀਵੋ
ਉਠੋ ਜੀਵੋ
ਮਰਨਾ ਤੇ ਫ਼ਿਰ ਡਰਨਾ ਕੀ ਏ?
ਕੂੜ ਦਾ ਪਾਣੀ ਭਰਨਾ ਕੀ ਏ?

ਹਵਾਲਾ: ਵਾਛੜ, ਸੁਲਤਾਨ ਖਾਰਵੀ, ਬਜ਼ਮ ਮੂਲਾ ਸ਼ਾਹ ਲਾਹੌਰ 2009؛ ਸਫ਼ਾ 37 ( ਹਵਾਲਾ ਵੇਖੋ )