ਦੁਆ ਕਰੀਏ

ਦੁਆ ਕਰੀਏ
ਉਦਾਸੀ ਦਾ ਜ਼ਮਾਨਾ ਫ਼ੌਤ ਹੋ ਜਾਵੇ
ਦੁਆ ਕਰੀਏ
ਖ਼ਿਜ਼ਾਵਾਂ ਦੀ ਸਦਾ ਲਈ ਮੌਤ ਹੋ ਜਾਵੇ

ਦੁਆ ਕਰੀਏ
ਬਹਾਰਾਂ ਨੂੰ ਕੋਈ ਮੇਲ਼ੀ ਅੱਖ ਨਾ ਵੇਖੇ
ਦੁਆ ਕਰੀਏ
ਕਿਸੇ ਵੀ ਥਾਂ, ਚਿੰਗਾਰੀ ਕੱਖ ਨਾ ਵੇਖੇ

ਦੁਆ ਕਰੀਏ
ਸ਼ਿਕਾਰੀ ਦਾ ਨਿਸ਼ਾਨਾ ਫ਼ਰ ਖ਼ਤਾ ਹੋਵੇ
ਦੁਆ ਕਰੀਏ
ਮੁਹੱਬਤ ਲਈ ਕਿਤੇ ਨਾ ਬਦ ਦੁਆ ਹੋਵੇ

ਦੁਆ ਕਰੀਏ
ਕਿ ਰਾਤਾਂ ਚੰਨ ਚਾਨਣ ਨਾਲ਼ ਭਰ ਜਾਵਣ
ਦੁਆ ਕਰੀਏ
ਕਿ ਪੱਖੋ ਪਰਤ ਘਰ ਨੂੰ ਲੈ ਕੇ ਪਰ ਜਾਵਣ

ਦੁਆ ਕਰੀਏ
ਕਿ ਦੁਨੀਆ ਤੇ ਦੁਆ ਦੀ ਰੀਤ ਬਾਕੀ ਏ
ਸਮੇ ਬੇ ਆਸਰੇ ਦਾਅ
ਆਖ਼ਰੀ ਮਨ ਬਾਕੀ ਏਏ

ਹਵਾਲਾ: ਵਾਛੜ, ਸੁਲਤਾਨ ਖਾਰਵੀ, ਬਜ਼ਮ ਮੂਲਾ ਸ਼ਾਹ ਲਾਹੌਰ 2009؛ ਸਫ਼ਾ 5 ( ਹਵਾਲਾ ਵੇਖੋ )