ਮੌਤ ਦੇ ਨਾਂ

ਅਸੀਂ ਜੀਵਨ ਡਰਾਮੇ ਦੇ
ਬੜੇ ਮੋਹਰੀ ਕਰੈਕਟਰ ਹਾਂ
ਤੁਸੀਂ ਪਾਤਰ ਵੀ ਕਹਿ ਲੌ, ਪ੍ਰ
ਅਸੀਂ ਕੁੱਝ ਵੀ ਨਹੀਂ ਲਗਦੇ
ਭਲਾ ਕੀ ਬਦਲ ਦੇਣਾ ਏ
ਅਸੀਂ ਤੇ , ਲੋਕ ਪਰਚਾਵਾ
ਅਸਾਨੂੰ ਕੌਣ ਮੰਦਾ ਜੇ?
ਅਸਾਨੂੰ ਕੌਣ ਗੰਦਾ ਜੇ?

ਅਸੀਂ ਹੋਣੀ ਖੱਡ ਉਨੇ ਹਾਂ
ਤੇ ਹੋਣੀ ਖੇਡ ਦੀ ਰਹਿੰਦੀ
ਹਯਾਤੀ ਬੇਵਸਾਹੀ ਦਾ
ਅਸੀਂ ਕੀ ਵੇਖ ਸਕੇ ਹਾਂ?
ਸਫ਼ਰ ਕੀਤਾ ਨਹੀਂ ਥੱਕੇ ਹਾਂ
ਅਸਾਡੀ ਜ਼ਿੰਦਗੀ ਮਰਨਾ
ਅਸੀਂ ਦੁਨੀਆ ਤੇ ਕੀ ਕਰਨਾ?

ਕੋਈ ਜਾ ਨੂੰ ਆਖੀਏ
ਅਸਾਨੂੰ ਯਾਦ ਕਰਦੀ ਨਹੀਂ
ਕਿਉਂ ਇਮਦਾਦ ਕਰਦੀ ਨਹੀਂ??

ਹਵਾਲਾ: ਵਾਛੜ, ਸੁਲਤਾਨ ਖਾਰਵੀ, ਬਜ਼ਮ ਮੂਲਾ ਸ਼ਾਹ ਲਾਹੌਰ 2009؛ ਸਫ਼ਾ 41 ( ਹਵਾਲਾ ਵੇਖੋ )