ਮਾੜੇ ਲੋਕੋ!

ਗ਼ੋਰੀ
ਹਤਫ਼
ਸ਼ਾਹੀਨ ਤੇ ਬਾਬਰ
ਕਿੰਨੇ ਜਾਬਰ?
ਅਸੀਂ ਤੁਹਾਥੋਂ
ਰੋਟੀ ਖੂਹ ਕੇ
ਬਿਜਲੀ, ਗੈਸ ਤੇ
ਪਾਣੀ ਲੈ ਕੇ
ਚੂਰਾ ਚੋਰੀ
ਦਹਿਸ਼ਤਗਰਦੀ
ਗਰਮੀ ਸਰਦੀ
ਸਹਿਣ ਦੇ ਆਦੀ
ਮਾੜੇ ਲੋਕੋ!
ਕੀ ਚਾਹੁੰਦੇ ਓ?
ਕੀ ਮੰਗਦੇ ਓ?
ਅੰਬਰ, ਤਾਰੇ
ਕੁੱਝ ਵੀ ਮੰਗੂ
ਖੀ ਦੁਨਿਆਵੀ ਚੀਜ਼ਾਂ
ਛੱਡੋ!
ਝੋਲ਼ੀ ਅੱਡੋ!
ਮੁਰਝਾਉਣ ਲਈ
ਸਾਇੰਸ ਰੱਖੋ
ਰੋਟੀ ਛੱਡੋ, ਮੋਹਰਾ ਚਖੋ!!
(2008)

ਹਵਾਲਾ: ਵਾਛੜ, ਸੁਲਤਾਨ ਖਾਰਵੀ, ਬਜ਼ਮ ਮੂਲਾ ਸ਼ਾਹ ਲਾਹੌਰ 2009؛ ਸਫ਼ਾ 65 ( ਹਵਾਲਾ ਵੇਖੋ )