ਕੁਰਬਲ ਨੂੰ ਸਵਾਲ

ਕੁਰਬਲ!
ਤੇਰੀ ਮਿੱਟੀ ਅੰਦਰ
ਕਿੰਨੇ ਸੂਰਜ ਸੁੱਤੇ ਨੇਂ?
ਜਿਹੜੇ ਲਾਟ ਮੁਨਾਰੇ ਲੈ ਕੇ
ਸ਼ਹਿਰ ਮਦੀਨਿਓਂ ਚਲੇ ਸੀ
ਕੂੜ ਜਿਨ੍ਹਾਂ ਨੇ
ਰੱਦ ਵਿਖਾਇਆ
ਹੱਕ ਜਿਨ੍ਹਾਂ ਦੇ ਪੱਲੇ ਸੀ

ਹਰ ਤੋਂ ਪਾਕ ਇਮਾਮ ਸੱਦਾਂ
ਉਹ ਸਾਰੇ ਈ
ਇਕ ਸਦਾ ਸਨ
ਸਦਾ ਜਿਹੜਾ ਖੁੱਲਰ ਕੇ
ਹੁਣ ਸਦੀਆਂ ਤੀਕਰ ਜ਼ਿੰਦਾ ਏ
ਉਸ ਸੱਦੇ ਦੇ ਸਾਹਵੇਂ
ਜੋਵੀ
ਜ਼ਾਲਮ ਏ, ਸ਼ਰਮਿੰਦਾ ਏ
ਹੈਰਤ ਏ ਜੇ
ਫ਼ਸਲ ਯਜ਼ੀਦਾਂ ਦੀ ਨਹੀਂ
ਸਾਥੋਂ ਕੁੱਪੀ ਗਈ
ਹੱਦਾਂ ਵਾਹੀਆਂ

ਜਿਨ੍ਹਾਂ
ਉਨ੍ਹਾਂ ਕੋਲੋਂ
ਹੱਦ ਨਹੀਂ ਟੱਪੀ ਗਈ
ਵੇਲੇ ਕੋਲ਼
ਸਵਾਲ ਬੜੇ ਨੇਹੁੰ
ਸਾਡੇ ਕੋਲ਼ ਜਵਾਬ ਈ ਨੀਂ
ਨਮੋ ਝਾਨੇ
ਸੋਚ ਰਹੇ ਆਂਂ
ਇਹ ਹੁਸੈਨੀ ਖ਼ਾਬ ਈ ਨਹੀਂ
ਕੀ ਇਹ
ਇਕ ਸਵਾਲ ਨਹੀਂ?
ਜੇ ਚਾਰੇ ਕੋਟ ਹਨ੍ਹੇਰਾ ਏ
ਕੀ ਵੇਲ਼ਾ ਇਹ ਵਾਜ ਨਹੀਂ ਦਿੰਦਾ
ਕਿੰਨੀ ਦੂਰ ਸਵੇਰਾ ਏ???
ਖ਼ੋਰੇ

ਕਿੰਨੇ ਕੁ ਦਿਨ ਬਾਕੀ
ਹਾਲੇ ਲਾਰੇ ਬੱਤੇ ਨੇਂ?
ਕੁਰਬਲ!
ਤੇਰੀ ਮਿੱਟੀ ਅੰਦਰ
ਕਿੰਨੇ ਸੂਰਜ ਸੁੱਤੇ ਨੇਂ?

ਹਵਾਲਾ: ਵਾਛੜ, ਸੁਲਤਾਨ ਖਾਰਵੀ, ਬਜ਼ਮ ਮੂਲਾ ਸ਼ਾਹ ਲਾਹੌਰ 2009؛ ਸਫ਼ਾ 57 ( ਹਵਾਲਾ ਵੇਖੋ )