ਖ਼ਾਬ ਝੂਟੇ ਨੇਂ

ਕਦੀ ਅਰਸ਼ਾਂ ਤੇ ਉਡਣ ਦਾ
ਕਦੀ ਅੰਬਰ ਤੇ ਖੇਡਣ ਦਾ
ਕਦੀ ਤਾਰੇ ਤਰੋੜਨ ਦਾ
ਕਦੀ ਫੁੱਲਾਂ ਚ ਫੁਰਨੇ ਦਾ
ਕਦੀ ਸਾਗਰ ਚ ਤੁਰਨੇ ਦਾ

ਬੜਾ ਕੁੱਝ ਚਰਜ ਕਰਨੇ ਦਾ
ਇਹ ਜੋ ਜੋ ਜ਼ਿਹਨ ਆਉਂਦਾ ਏਏ

ਅਸੀਂ ਝੋਲੇ ਦੇ ਫੰਡੇ ਲੋਕ
ਵਹਿਮਾਂ ਦੇ ਆ ਹੀਏ
ਅਸਾਥੋਂ ਪੁੱਛਦੇ ਕੀ ਜੇ?
ਅਸਾਡੇ ਕੂੜ ਦੇ ਸੁਫ਼ਨੇ
ਅਸਾਨੂੰ ਜੈਨ ਨਹੀਂ ਦਿੰਦੇ

ਤੇ ਮੋਹਰਾ ਪੀਣ ਨਹੀਂ ਦਿੰਦੇ
ਜੋ ਡਿਠੇ ਖ਼ਾਬ ਕੂੜੇ ਨੇਂ
ਜੇ ਮਰਦਾ ਮੱਚ ਤੇ ਕੋਈ ਨਹੀਂ
ਇਹ ਜੀਵਨ ਸੱਚ ਤੇ ਕੋਈ ਨਹੀਂ

ਹਵਾਲਾ: ਵਾਛੜ, ਸੁਲਤਾਨ ਖਾਰਵੀ, ਬਜ਼ਮ ਮੂਲਾ ਸ਼ਾਹ ਲਾਹੌਰ 2009؛ ਸਫ਼ਾ 46 ( ਹਵਾਲਾ ਵੇਖੋ )