ਕੋਰੀ ਮੂਰਤ

ਰੇਸ਼ਮ ਜਈਆਂ ਬਾਹਵਾਂ ਦੇ ਵਿਚ
ਛਣ ਛਣ ਕਰਦੀਆਂ ਵੰਗਾਂ
ਅੱਖਾਂ ਵਿਚ ਹਯਾ ਦਾ ਸੁਰਮਾ
ਡੁੱਲ ਡੁੱਲ ਪੈਂਦੀਆਂ ਸੰਗਾਂ
ਕਿੰਨੇ ਚਿਰ ਤਕ
ਕੋਰੀ ਮੂਰਤ
ਦਿਲ ਦੇ ਅੰਦਰ ਟੰਗਾਂ
ਜੀ ਕਰਦਾ ਏ
ਇਸ ਮੂਰਤ ਨੂੰ
ਰੰਗ ਆਪਣੇ ਵਿਚ ਰੰਗਾਂ