ਆਲ ਦੁਆਲੇ ਪਾਣੀ ਰੱਬਾ
ਆਲ ਦੁਆਲੇ ਹੜ
ਆਲ ਦੁਆਲੇ ਡੁੱਬਦੇ ਦਿੱਸਣ
ਇਨਸਾਨਾਂ ਦੇ ਧੜ

ਆਲ ਦੁਆਲੇ ਚੀਕਾਂ ਰੱਬਾ
ਆਲ ਦੁਆਲੇ ਹਾਵਾਂ
ਕਿਧਰੇ ਪੁੱਤਰ ਰੁੜ੍ਹ ਗਏ ਰੱਬਾ
ਕਿਧਰੇ ਡੱਬੀਆਂ ਮਾਵਾਂ

ਹੱਸਦੇ ਵਸਦੇ ਘਰ ਨੇਂ ਉਜੜੇ
ਹਾਲ ਹੋਏ ਬੇਹਾਲ
ਭੁੱਖੇ ਤੱਸੇ ਮਰ ਗਏ ਰੱਬਾ
ਹੱਥਾਂ ਦੇ ਵਿਚ ਬਾਲ

ਆਲ ਦੁਆਲੇ ਕੰਧਾਂ ਡਿੱਗੀਆਂ
ਡਿੱਗੇ ਸਾਡੇ ਘਰ
ਤੂੰ ਰਹਿਮਾਨ ਏ ਮੇਰਿਆ ਰੱਬਾ
ਬੱਸ ਰਹਿਮਤ ਚਾ ਕਰ