ਤਲਹਾ ਬਿਨ ਸੁਹੇਲ
1998 –

ਤਲਹਾ ਬਿਨ ਸੁਹੇਲ

ਤਲਹਾ ਬਿਨ ਸੁਹੇਲ

ਤਲਹਾ ਬਿਨ ਸੁਹੇਲ 25 ਅਗਸਤ 1998 ਨੂੰ ਆਪਣੇ ਨਨ੍ਹਿਆਲ ਸ਼ਹਿਰ ਚਿਸ਼ਤੀਆਂ ਜ਼ਿਲ੍ਹਾ ਬਹਾਵਲ ਨਗਰ ਚਿ ਪੈਦਾ ਹੋਏ। ਆਪ ਦਾ ਤਾਅਲੁੱਕ ਇਕ ਇਲਮੀ ਅਦਬੀ ਖ਼ਾਨਦਾਨ ਨਾਲ਼ ਹੈ, ਆਪ ਦੇ ਦਾਦਾ ਜੀ ਹਕੀਮ ਅਬਦੁਲ ਰਿਹਮਾਨ ਅਲਵੀ ਮਾਅਰੂਫ਼ ਨਬਾਜ਼ ਹਕੀਮ ਤੇ ਸਮਾਜੀ ਸ਼ਖ਼ਸੀਅਤ ਸਨ ਜਿਹਨਾਂ ਦਾ ਮਤਬ ਅੱਜ ਵੀ ਉਨ੍ਹਾਂ ਦੇ ਚਕ ਜੰਡ ਵਾਲਾ ਚਿ ਮੌਜੂਦ ਹੈ ਜਿਥੇ ਆਪ ਦੇ ਵਾਲਿਦ ਹਕੀਮ ਸੁਹੇਲ ਅਮਜਦ ਤੇ ਆਪ ਦੇ ਚਾਚਾ ਹਕੀਮ ਸੱਜਾਦੁਲਹੱਕ ਜ਼ਫ਼ਰ ਤਿੱਬੀ ਖ਼ਿਦਮਾਤ ਸਰ ਅੰਜਾਮ ਦੇ ਰਹੇ ਨੇਂ। ਆਪ ਦੇ ਨਾਨਾ ਜੀ ਪ੍ਰੋਫ਼ੈਸਰ ਹੁਸੈਨ ਅਹਿਮੱਦ ਅਲਵੀ ਆਲਿਮੇ ਦੀਨ , ਸੂਫ਼ੀ ਸ਼ਾਇਰ ਤੇ ਚਿਸ਼ਤੀਆਂ ਕਾਲਜ ਚਿ ਬਤੌਰ ਅਰਬੀ ਦੇ ਪ੍ਰੋਫ਼ੈਸਰ ਆਪਣੇ ਫ਼ਰਾਇਜ਼ ਸਰਅੰਜਾਮ ਦਿੰਦੇ ਰਹੇ। ਆਪ ਦੇ ਤਾਯਾ ਜੀ ਹਕੀਮ ਜਮੀਲ ਅਸਗ਼ਰ ਤਾਰੀਖ਼ੇ ਚਿਸ਼ਤੀਆਂ ਸਮੇਤ ਕਈ ਕਿਤਾਬਾਂ ਦੇ ਮੁਸੱਨਫ਼ ਨੇਂ। ਇਲਮੋ ਹਿਕਮੱਤ ਇਨ੍ਹਾਂ ਦੇ ਖ਼ਾਨਦਾਨ ਚ ਨਸਲ ਦਰ ਨਸਲ ਚਲੀ ਆ ਰਹੀ ਹੈ ਜਿਹਨੂੰ ਇਹ ਆਪਣੇ ਜਦ ਅਮਜਦ ਹਜ਼ਰਤ ਅਲੀ ਕਰਮ ਅੱਲਾਹ ਵਜ੍ਹੋ ਦੀ ਨਿਸਬਤ ਦਾ ਫ਼ੈਜ਼ ਜਾਣਦੇ ਨੇਂ। ਆਪ ਦੇ ਵਾਲਿਦ ਹਕੀਮ ਸੁਹੇਲ ਅਮਜਦ ਬੱਚਿਆਂ ਦੀ ਤਾਲੀਮ ਪਾਰੋਂ ਬਹਾਵਲ ਨਗਰ ਸ਼ਹਿਰ ਹਿਜਰਤ ਕਰ ਆਏ ਸਨ ਤਲਹਾ ਬਿਨ ਸੁਹੇਲ ਨੇ ਆਪਣੀ ਇਬਤਦਾਈ ਤਾਲੀਮ ਬਹਾਵਲ ਨਗਰ ਤੋਂ ਹੀ ਹਾਸਲ ਕੀਤੀ ਤੇ ਅੱਜ ਵੀ ਓਥੇ ਹੀ ਰਿਹਾਇਸ਼ ਪਜ਼ੀਰ ਨੇਂ। ਦਿਲ ਦਰਗਾਹ ਤਲਹਾ ਬਿਨ ਸੁਹੇਲ ਦਾ ਪਹਿਲਾ ਸ਼ਿਅਰੀ ਪਰਾਗਾ ਹੈ।

ਤਲਹਾ ਬਿਨ ਸੁਹੇਲ ਕਵਿਤਾ

ਗ਼ਜ਼ਲਾਂ

ਨਜ਼ਮਾਂ