ਪੀੜ ਜਗਾਵੇ ਅੰਦਰ ਦੀ

ਪੀੜ ਜਗਾਵੇ ਅੰਦਰ ਦੀ
ਕਾਲ਼ੀ ਰਾਤ ਦਸੰਬਰ ਦੀ

ਤੇਰੀਆਂ ਰਾਹਵਾਂ ਤੱਕਦੀ ਸੀ
ਹਰ ਤਾਰੀਖ਼ ਕੈਲੰਡਰ ਦੀ

ਉਹਦੀਆਂ ਅੱਖਾਂ ਦੇ ਵਿਚ ਵੇਖ
ਉਠਦੀ ਲਹਿਰ ਸਮੁੰਦਰ ਦੀ

ਚੰਨ ਲੱਥਿਆ ਏ ਧਰਤੀ ਤੇ
ਬਾਰੀ ਖੋਲ ਕੇ ਅੰਬਰ ਦੀ

ਹਾਲ ਦਿਲੇ ਦਾ ਯਾਦ ਆਇਆ
ਗੱਲ ਛਿੜੀ ਸੀ ਖੰਡਰ ਦੀ