ਜ਼ੁਲਫ਼ਾਂ ਵਾਲੇ ਜਾਲ਼ ਚਿ ਹੁਣ ਮੈਂ ਨਹੀਂ ਆਣਾ

ਜ਼ੁਲਫ਼ਾਂ ਵਾਲੇ ਜਾਲ਼ ਚਿ ਹੁਣ ਮੈਂ ਨਹੀਂ ਆਣਾ
ਅੜੀਏ ਤੇਰੀ ਚਾਲ ਚਿ ਹੁਣ ਮੈਂ ਨਹੀਂ ਆਣਾ

ਹੁਣ ਦੁਬਾਰਾ ਮੈਂ ਇਹ ਗ਼ਲਤੀ ਨਹੀਂ ਕਰਨੀ
ਇਸ਼ਕੇ ਦੇ ਜੰਜਾਲ਼ ਚਿ ਹੁਣ ਮੈਂ ਨਹੀਂ ਆਣਾ

ਤੇਰੀ ਵੰਝਲੀ ਨੇ ਦਿਲ ਮੋਹਿਆ ਸੀ ਮੇਰਾ
ਵੰਝਲੀ ਦੇ ਸੁਰ, ਤਾਲ ਚਿ ਹੁਣ ਮੈਂ ਨਹੀਂ ਆਣਾ

ਉਹ ਅੱਖੀਆਂ ਚੋਂ ਤੀਰ ਚਲਾਨ ਚਿ ਮਾਹਿਰ ਏ
ਉਹਦੇ ਏਸ ਕਮਾਲ ਚਿ ਹੁਣ ਮੈਂ ਨਹੀਂ ਆਣਾ

ਉਹਨੇ ਆਖ਼ਰੀ ਚਿੱਠੀ ਦੇ ਵਿਚ ਲਿਖਿਆ ਸੀ
ਤੇਰੇ ਮਸਤ ਖ਼ਿਆਲ ਚਿ ਹੁਣ ਮੈਂ ਨਹੀਂ ਆਣਾ