ਦਿਲ ਵਿਚ ਹੌਕੇ ਹਾਵਾਂ ਨੇਂ

ਦਿਲ ਵਿਚ ਹੌਕੇ ਹਾਵਾਂ ਨੇਂ
ਸੁੱਨੀਆਂ ਸੁੱਨੀਆਂ ਰਾਹਵਾਂ ਨੇਂ

ਤੂੰ ਏਂ ਰੁੱਖ ਹਯਾਤੀ ਦਾ
ਤੇਰੇ ਦਮ ਨਾਲ਼ ਛਾਵਾਂ ਨੇਂ

ਉਹਦੀਆਂ ਬੁਲੀ੍ਆਂ ਖਿੜੀਆਂ ਇੰਜ
ਖਿੜੀਆਂ ਜਿਵੇਂ ਕਪਾਹਵਾਂ ਨੇਂ

ਵੇਖੋ ਮੇਰੇ ਪਿਆਰਿਆਂ ਨੇਂ
ਫੇਰੀਆਂ ਕਿੰਜ ਨਿਗਾਹਵਾਂ ਨੇਂ

ਦਿਲ ਵਿਚ ਊਠਾਂ ਵਰਗੇ ਵੈਰ
ਬਾਹਵਾਂ ਦੇ ਵਿਚ ਬਾਹਵਾਂ ਨੇਂ