ਦਮਾ ਦਮ ਮਸਤ ਕਲੰਦਰ

ਦਮਾ ਦਮ ਮਸਤ ਕਲੰਦਰ
ਦਮਾ ਦਮ ਮਸਤ ਕਲੰਦਰ

ਇਹ ਦੋਰ ਅਵਾਮੀ ਆਇਆ ਏ
ਕੀ ਸਿੱਖਿਆ ਕੀ ਸਿਖਾਇਆ ਏ
ਗਿਣ ਗਿਣ ਕੇ ਛੁਰੀਆਂ ਖ਼ੰਜਰ
ਕਿਹੜਾ ਬਾਹਰ ਤੇ ਕਿਹੜਾ ਅੰਦਰ
ਦਮਾਂ ਦਮ ਮਸਤ ਕਲੰਦਰ

ਇਕ ਮੁੱਲਾਂ ਕੌਸਰ ਨਿਆਜ਼ੀ
ਇੰਜ ਤੇ ਹਾਜੀ ਪਾਕ ਨਮਾਜ਼ੀ
ਨਾ ਸਿਰ ਖ਼ਾਣਾ ਨੀਮ ਪਿਆਜ਼ੀ
ਨਾ ਮੂਲ਼ੀ ਨਾ ਲਾਲ਼ ਚੁਕੰਦਰ
ਦਮਾ ਦਮ ਮਸਤ ਕਲੰਦਰ

ਸੱਚ ਦੀ ਗੱਲ ਕਰਨ ਤੋਂ ਔਖੇ
ਜੀਣ ਤੋਂ ਔਖੇ ਮਰਨ ਤੋਂ ਔਖੇ
ਇਹ ਭੁੱਟੋ ਇਨਸਾਫ਼ ਦਾ ਮੰਦਰ
ਰਾਣੀ ਬਾਹਰ ਤੇ ਰਾਣਾ ਅੰਦਰ
ਦਮਾ ਦਮ ਮਸਤ ਕਲੰਦਰ
ਦਮਾ ਦਮ ਮਸਤ ਕਲੰਦਰ