ਪੇਟ ਵਾਸਤੇ ਬਾਂਦਰਾਂ ਪਾਈ ਟੋਪੀ

ਪੇਟ ਵਾਸਤੇ ਬਾਂਦਰਾਂ ਪਾਈ ਟੋਪੀ
ਹੱਥ ਜੋੜ ਸਲਾਮ ਗੁਜ਼ਾਰਦੇ ਨੇ

ਪੇਟ ਵਾਸਤੇ ਹੂਰ ਤੇ ਪਰੀ ਜ਼ਾਦ
ਜਾਨ ਜਿੰਨ ਤੇ ਭੂਤ ਤੋਂ ਵਾਰਦੇ ਨੇ

ਚੀਰ ਫਾੜ ਕੇ ਬੰਦੇ ਨੂੰ ਖਾਣ ਜਿਹੜੇ
ਰਿੱਛ ਨੱਚਦੇ ਵਿਚ ਬਾਜ਼ਾਰ ਦੇ ਨੇ

ਪੰਛੀ ਜੰਗਲ ਤੋਂ ਤੁਰੇ ਨੇ ਸ਼ਹਿਰ ਵੱਲੇ
ਦੁਨੀਆਂ ਦਾਰ ਪਏ ਚੋਗ ਖਿਲਾਰਦੇ ਨੇ

ਦੌਲਤ ਕਿਸੇ ਦੀ ਰਾਤ ਨੂੰ ਜਾਗ ਕੇ ਤੇ
ਚੌਕੀਦਾਰ ਪਏ ਹਾਕਰਾਂ ਮਾਰਦੇ ਨੇ

ਭਾਰ ਇੱਟਾਂ ਦਾ ਸਿਰਾਂ ਤੇ ਚਾ ਕੇ ਤੇ
ਬੇ-ਘਰੇ ਪਏ ਮਹਿਲ ਉਸਾਰਦੇ ਨੇ