ਬੋਲੀ ਕਿਤੇ ਨਈਂ ਜਾਂਦੀ

ਡਰਦੇ ਕਿਉਂ ਹੋ
ਕਿਉਂ ਡਰਦੇ ਹੋ
ਬੋਲੀ ਸਾਡੇ ਸਾਹ ਵਿਚ ਸੁਰ ਹੈ
ਬੋਲੀ ਰਿਜ਼ਕ ਹਲਾਲ
ਬੋਲੀ ਕਿਤੇ ਨਈਂ ਜਾਂਦੀ

ਬੋਲੀ ਖੇਡ ਨਈਂ ਸ਼ਬਦਾਂ ਵਾਲਾ
ਸ਼ਬਦ ਨੂੰ ਸਾਨ ਤੇ ਰੱਖੀਏ
ਨਵੇਂ ਨਿਤਾਰੇ ਕਰੀਏ
ਸਾਵੇ ਪੱਤਰ ਚੁੱਮਈਏ
ਜੱਗ ਨੂੰ ਪਿਆਰ ਦੀ ਤੱਕਣੀ ਦਈਏ
ਬੋਲੀ ਕਿਤੇ ਨਈਂ ਜਾਂਦੀ

ਬੋਲੀ ਸਾਡੇ ਹੱਥ ਦਾ ਕਰਮ ਏ
ਲੱਕੜ ਲੋਹਾ ਮਿੱਟੀ
ਸਾਡੀ ਉਂਗਲਾਂ ਵਿਚ ਸਵੀਕਾਰ
ਨਵਿਓਂ ਨਵਾਂ ਵਸੇਬ
ਬੋਲੀ ਕਿਤੇ ਨਈਂ ਜਾਂਦੀ

ਵਿਹੜੇ ਵਿਹੜੇ ਰੱਖ ਚੰਦਨ ਦਾ
ਜਿਸਦੀ ਛਾਂਵੇਂ
ਕੁੜੀਆਂ ਹੁਸਨ ਮੁੰਡੇ ਨੱਚਣ
ਮਾਵਾਂ ਪੜ੍ਹਨ ਕਿਤਾਬ
ਬੋਲੀ ਕਿਤੇ ਨਈਂ ਜਾਂਦੀ

ਪੋਹ ਦਾ ਰੋਗ ਹਮੇਸ਼ ਨਈਂ ਰਹਿਣਾ
ਸਾਉਣ ਤੇ ਇੱਕ੍ਹੀ ਰੱਖੀਏ
ਤਾਂਘ ਦਿਲੇ ਦੇ ਗੁਰਮਿੰਦਰ ਵਿਚ
ਜਿਉਂਦੇ ਰਈਏ ਤੇ ਰਾਵੀ ਵਗ ਸੀ
ਬੋਲੀ ਕਿਤੇ ਨਈਂ ਜਾਂਦੀ