ਪਾਣੀ ਬਾਰੇ ਬਾਤ

ਤੱਤੇ ਥਲ ਨੂੰ ਪਾਣੀ ਠੰਡਾ
ਮਿਰਗ ਨੂੰ ਪਾਣੀ ਮਠਲ
ਅੱਖ ਨੂੰ ਪਾਣੀ ਉੱਜਲ
ਮਨਸ਼ ਨੂੰ ਪਾਣੀ ਡੂੰਘਾ
ਪਾਣੀ ਸੋਹਣਾ
ਪਾਣੀ ਦਵੇ ਹੁਲਾਰੇ
ਰਸ਼ਮੀ ਦੇ ਲਿਸ਼ਕਾਰੇ
ਪਾਣੀ ਦਵੇ ਡਰਾਵੇ
ਪਾਣੀ ਵਿਚ ਤਨਹਾਈ
ਪਾਣੀ ਵਿਚ ਤਰੇਹਾਈ
ਪਾਣੀ ਪਰਤ ਨਾ ਆਵੇ
ਪਾਣੀ ਨਾਲ਼ ਯਰਾਨਾ ਕਿਹਾ