ਹੀਰ ਵਾਰਿਸ ਸ਼ਾਹ

ਰਾਂਝਿਆਂ ਨਾਲ਼ ਨਾ ਕਦੀ ਹੈ ਸਾਕ ਕੀਤਾ

ਰਾਂਝਿਆਂ ਨਾਲ਼ ਨਾ ਕਦੀ ਹੈ ਸਾਕ ਕੀਤਾ
ਨਹੀਂ ਦਿੱਤੀਆਂ ਅਸਾਂ ਕੁੜਮਾਈਆਂ ਵੋ

ਕਿਥੋਂ ਰਲਦੀਆਂ ਗੋਲੀਆਂ ਆਈਆਂ ਨੂੰ
ਦਜਨ ਇਹ ਸਿਆਲਾਂ ਦੀਆਂ ਜਾਈਆਂ ਵੋ

ਨਾਲ਼ ਖੇੜਿਆਂ ਦੇ ਇਹ ਸਾਕ ਕੀਜੇ
ਦਿੱਤੀ ਮਸਲਹਤ ਸਭਨਾਂ ਭਾਈਆਂ ਵੋ

ਭੋਲੀਆਂ ਸਾਕਾਂ ਦੇ ਨਾਲ਼ ਚਾਅ ਸਾਕ ਕੀਜੇ
ਧੁਰੋਂ ਇਹ ਜੇ ਹੁੰਦੀਆਂ ਆਈਆਂ ਵੋ

ਵਾਰਿਸ ਸ਼ਾਹ ਅੰਗਿਆਰਿਆਂ ਭਖਦੀਆਂ ਭੀ
ਕਿਸੇ ਵਿਚ ਬਾਰੂਦ ਛਪਾਈਆਂ ਵੋ