ਹੀਰ ਵਾਰਿਸ ਸ਼ਾਹ

ਭੀਨਟਕ ਮੰਗਦੀਆਂ ਸਾਲੀਆਂ ਚੀਚ ਛੱਲਾ

See this page in :  

ਭੀਨਟਕ ਮੰਗਦੀਆਂ ਸਾਲੀਆਂ ਚੀਚ ਛੱਲਾ
ਦੁੱਧ ਦੇ ਅੰਨ ਯਧੜੀ ਚਿੜੀ ਦਾ ਵੇ

ਦੁੱਧ ਦੇ ਗੋਹੀਰੇ ਦਾ ਚੌ ਜੱਟਾ ਨਾਲੇ
ਦੱਛਣਾ ਖੰਡ ਦੀ ਪੜੀ ਦਾ ਵੇ

ਲੌਂਗਾਂ ਮਨਜੜਾ ਨਦੀ ਵਿਚ ਕੋਟ ਕਰਦੇ
ਘੱਟ ਘੁੱਟ ਛੱਲਾ ਕੁੜੀ ਚਿੜੀ ਦਾ ਵੇ

ਬਿਨਾਂ ਬਲਦਾਂ ਦੇ ਖੂਹ ਦੇ ਗੇੜ ਸਾਨੂੰ
ਵੇਖਾਂ ਕਿਕਰੋਂ ਉਹ ਭੀ ਗੜੀਦਾ ਵੇ

ਤੰਬੂ ਤਾਣਦੇ ਖਾਂ ਸਾਨੂੰ ਬਾਝ ਥੰਮ੍ਹ
ਂਪਹਨਚਾ ਦੇ ਖਾਂ ਸੋਈਨੇ ਚਿੜੀ ਦਾ ਵੇ

ਇੱਕ ਮਣਸ ਕੈਸਰੇ ਦਾ ਖਰੀ ਮੰਗੇ
ਹਾਥੀ ਪਾਅ ਕੁੱਜੇ ਵਿਚ ਫੜੀ ਦਾ ਵੇ

ਸਾਡੇ ਪਿੰਡ ਦੇ ਚਾਕ ਨੂੰ ਦੇ ਅੰਮਾਂ
ਲੇਖਾ ਨਾਲ਼ ਤੇਰੇ ਐਵੇਂ ਵਰੀ ਦਾ ਵੇ

ਵਾਰਿਸ ਸ਼ਾਹ ਜੀਜਾ ਖਿੜਿਆ ਵਾਂਗ ਫੁੱਲਾਂ
ਜਿਵੇਂ ਫੁੱਲ ਗੁਲਾਬ ਦਾ ਖੜੀ ਦਾ ਵੇ

ਵਾਰਿਸ ਸ਼ਾਹ ਦੀ ਹੋਰ ਕਵਿਤਾ