ਹੀਰ ਵਾਰਿਸ ਸ਼ਾਹ

ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ

ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ
ਤੱਕਣ ਨਜ਼ਰ ਹਰਾਮ ਦੀ ਮਾਰਈਨ ਗੇ

ਕਬਰ ਵਿਚ ਬਹਾਈ ਕੇ ਨਾਲ਼ ਗਰਜ਼ਾਂ
ਓਥੇ ਪਾਪ ਤੇ ਪੁੰਨ ਨਰਵਾਰਈਨ ਗੇ

ਰੋਜ਼ ਹਸ਼ਰ ਦੇ ਦੋਜ਼ਖ਼ੀ ਪਕੜ ਕੇ ਤੇ
ਘੱਤ ਅੱਗ ਦੇ ਵਿਚ ਨਿੱਘਾ ਰਈਨ ਗੇ

ਕੋਚ ਵਕਤ ਨਾ ਕਿਸੇ ਹੈ ਸਾਥ ਰਲਣਾ
ਖ਼ਾਲੀ ਦਸਤ ਤੇ ਜੇਬ ਭੀ ਝਾੜਈਨ ਗੇ

ਵਾਰਿਸ ਸ਼ਾਹ ਇਹ ਉਮਰ ਦੇ ਲਾਲ਼ ਮੁਹਰੇ
ਇਕ ਰੋਜ਼ ਨੂੰ ਆਕ਼ਿਬਤ ਹਾਰਈਨ ਗੇ