ਹੀਰ ਵਾਰਿਸ ਸ਼ਾਹ

ਹੀਰ ਆਖਦੀ ਜੀਵਣਾ ਭਲਾ ਸੋਈ

ਹੀਰ ਆਖਦੀ ਜੀਵਣਾ ਭਲਾ ਸੋਈ
ਜਿਹੜਾ ਹੋਵੇ ਭੀ ਨਾਲ਼ ਈਮਾਨ ਮੀਆਂ

ਸਭੁ ਜੱਗ ਫ਼ਾਨੀ ਹਿਕੋ ਰੱਬ ਬਾਕੀ
ਹੁਕਮ ਕੀਤਾ ਹੈ ਰੱਬ ਰਹਿਮਾਨ ਮੀਆਂ

ਕੁੱਲ ਸ਼ੀ ਖ਼ਲਕਨਾ ਜ਼ੋ ਜੈਨ
ਹੁਕਮ ਆਇਆ ਹੈ ਵਿਚ ਕੁਰਆਨ ਮੀਆਂ

ਮੇਰੇ ਇਸ਼ਕ ਨੂੰ ਜਾਂਦੇ ਢੋਲ ਬਾਸ਼ਕ
ਲਵਾ ਕਲਮ ਤੇ ਜ਼ਮੀਨ ਆਸਮਾਨ ਮੀਆਂ