ਹੀਰ ਵਾਰਿਸ ਸ਼ਾਹ

ਲਿਖਿਆ ਵਿਚ ਕੁਰਆਨ ਕਿਤਾਬ ਦੇ ਹੈ

ਲਿਖਿਆ ਵਿਚ ਕੁਰਆਨ ਕਿਤਾਬ ਦੇ ਹੈ
ਗੁਣਹਗਾਰ ਖ਼ੁਦਾ-ਏ-ਦਾ ਚੋਰ ਹੈ ਨੀ

ਹੁਕਮ ਮਾਊਂ ਤੇ ਬਾਪ ਦਾ ਮੰਨ ਲੈਣਾ
ਇਹੋ ਰਾਹ ਤਰੀਕ ਦਾ ਜ਼ੋਰ ਹੈ ਨੀ

ਜਿਨ੍ਹਾਂ ਨਾ ਮੰਨਿਆ ਪੁੱਛੋ ਤਾਅ ਰੋਸਨ
ਪੈਰ ਵੇਖ ਕੇ ਝੂਰਦਾ ਮੋਰ ਹੈ ਨੀ

ਜੋ ਕੁੱਝ ਮਾਊਂ ਤੇ ਬਾਪ ਤੇ ਅਸੀਂ ਕਰੀਏ
ਓਥੇ ਤੁਧ ਦਾ ਕੁੱਝ ਨਾ ਜ਼ੋਰ ਹੈ ਨੀ