ਹੀਰ ਵਾਰਿਸ ਸ਼ਾਹ

ਕੈਦ ਆਬਖ਼ੋਰ ਦੇ ਖਿੱਚੀ ਵਾਗ ਕਿਸਮਤ

ਕੈਦ ਆਬਖ਼ੋਰ ਦੇ ਖਿੱਚੀ ਵਾਗ ਕਿਸਮਤ
ਕੋਇਲ ਲਿੰਕ ਦੇ ਬਾਗ਼ ਦੀ ਗਈ ਦਿੱਲੀ

ਮੀਨਾ ਲਈ ਬੰਗਾਲਿਓਂ ਚਾਕ ਕਮਲੇ
ਖੇੜਾ ਪਿਆ ਇਜ਼ ਗ਼ੈਬ ਦੀ ਆਨ ਬੱਲੀ

ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ
ਹੀਰ ਨਾਹਿਓਂ ਇਸ਼ਕ ਦੇ ਵਿਚ ਢਿੱਲੀ

ਕੋਈ ਜਾਈ ਕੇ ਪਕੜ ਫ਼ਕੀਰ ਕਾਮਲ
ਫ਼ਕ਼ਰ ਮਾਰਦੇ ਵਿਚ ਰਜ਼ਾ ਕਿੱਲੀ

ਵਾਰਿਸ ਸ਼ਾਹ ਮਸਤਾਨੜਾ ਹੋ,
ਲਿੱਲੀ ਸਹਲੀ ਗੋਦੜੀ ਪਹਿਨ ਹੋ ਸ਼ੇਖ਼ ਚਲੀ