ਹੀਰ ਵਾਰਿਸ ਸ਼ਾਹ

ਬੁਝੀ ਇਸ਼ਕ ਦੀ ਅੱਗ ਨੂੰ ਵਾਊ ਲੱਗੀ

ਬੁਝੀ ਇਸ਼ਕ ਦੀ ਅੱਗ ਨੂੰ ਵਾਊ ਲੱਗੀ
ਸਮਾਂ ਆਇਆ ਹੈ ਸ਼ੌਕ ਜਗਾ ਵਿਨੇ ਦਾ

ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ
ਮਤਾ ਜਾਗਿਆ ਕਣ ਪਿੜ ਉਨੇ ਦਾ

ਪੁੱਟੇ ਪਾਲ਼ ਮਿਲਾਈਆਂ ਨਾਲ਼ ਰੱਖੇ
ਵਕਤ ਆਇਆ ਹੈ ਰਗੜ ਮਨਾ ਵਿਨੇ ਦਾ

ਜੁਰਮ ਕਰਮ ਤਿਆਗ ਕੇ ਥਾਪ ਬੈਠਾ
ਕਿਸੇ ਜੋਗੀ ਦੇ ਹੱਥ ਵਿਕਾ ਵਿਨੇ ਦਾ

ਬੰਦੇ ਸੋਇਨੇ ਦੇ ਲਾਹ ਕੇ ਚਾਅ ਚੜ੍ਹਿਆ
ਕੰਨ ਪਾੜ ਕੇ ਮੁੰਦਰਾਂ ਪਾਵਣੇ ਦਾ

ਕਿਸੇ ਇਸੇ ਗੁਰਦੇਵ ਦੀ ਟਹਿਲ ਕਰੀਏ
ਸਹਿਰ ਦੱਸ ਦੇ ਰਣ ਖਿਸਕਾ ਵਿਨੇ ਦਾ

ਵਾਰਿਸ ਸ਼ਾਹ ਮੀਆਂ ਉਨ੍ਹਾਂ ਆਸ਼ਿਕਾਂ ਨੂੰ
ਫ਼ਿਕਰ ਜ਼ਰਾ ਨਾ ਜਿੰਦ ਗੁਆ ਵਿਨੇ ਦਾ