ਹੀਰ ਵਾਰਿਸ ਸ਼ਾਹ

ਲਿਖਿਆ ਇਹ ਜਵਾਬ ਰਾਨਝੀਟੜੇ ਨੇ

ਲਿਖਿਆ ਇਹ ਜਵਾਬ ਰਾਨਝੀਟੜੇ ਨੇ
ਜਦੋਂ ਜੀਵ ਵਿਚ ਉਸ ਦੇ ਸ਼ੋਰ ਪਏ

ਇਸੇ ਰੋਜ਼ ਦੇ ਅਸੀਂ ਫ਼ਕੀਰ ਹੋਏ
ਜਿਸ ਰੋਜ਼ ਦੇ ਹੁਸਨ ਦੇ ਚੋਰ ਪਏ

ਪਹਿਲੇ ਦਾ-ਏ-ਸਲਾਮ ਪਿਆਰਿਆਂ ਨੂੰ
ਮਝੋ ਵਾਹ ਫ਼ਰਾਕ ਦੇ ਬੋੜ ਗਏ

ਅਸਾਂ ਜਾਣ ਤੇ ਮਾਲ ਦਰਪੇਸ਼ ਕੀਤਾ
ਅੱਟੀ ਲਗੜੀ ਪ੍ਰੀਤ ਨੂੰ ਤੋੜ ਗਏ

ਸਾਡੀ ਜ਼ਾਤ ਸਿਫ਼ਾਤ ਬਰਬਾਦ ਕਰ ਕੇ
ਲੜ ਖੇੜਿਆਂ ਦੇ ਨਾਲ਼ ਜੋੜ ਗਏ

ਆਪ ਹੱਸ ਕੇ ਸਾਹੁਰੇ ਮਿਲਿਓ ਨੇਂ
ਸਾਡੇ ਨੈਣਾਂ ਦਾ ਨੀਰ ਨਖੋੜ ਗਏ

ਆਪ ਹੋ ਮਹਿਬੂਬ ਜਾ ਸਤਰ ਬੈਠੇ
ਸਾਡੇ ਰੂਪ ਦਾ ਰਸਾ ਨਿਚੋੜ ਗਏ

ਵਾਰਿਸ ਸ਼ਾਹ ਮੀਆਂ ਮਿਲੀਆਂ ਵਾਹਰਾਂ ਥੋਂ
ਧੜਵੈਲ ਵੇਖੋ ਜ਼ੋਰ ਵ ਜ਼ੋਰ ਗਏ