ਹੀਰ ਵਾਰਿਸ ਸ਼ਾਹ

ਜਿਸ ਜੱਟ ਦੇ ਖੇਤ ਨੂੰ ਅੱਗ ਲੱਗੀ

ਜਿਸ ਜੱਟ ਦੇ ਖੇਤ ਨੂੰ ਅੱਗ ਲੱਗੀ
ਉਹ ਰਾਹਕਾਂ ਵੱਢ ਕੇ ਗਾਹ ਲਿਆ

ਲਾਵੇ ਹਾਰ ਰਾਖੇ ਸਭ ਵਿਦਾਅ ਹੋਏ
ਨਾ ਉਮੀਦ ਹੋ ਕੇ ਜੱਟ ਰਾਹ ਪਿਆ

ਜਿਹੜੇ ਬਾਜ਼ ਥੋਂ ਕਾਨੋਨੇ ਕੂੰਜ ਖੂਹੀ
ਸਬਰ ਸ਼ੁਕਰ ਕਰ ਬਾਜ਼ ਫ਼ਨਾ ਥੀਆ

ਦੁਨੀਆ ਛੱਡ ਉਦਾਸੀਆਂ ਪਹਿਨ ਲਿਆਂ
ਸੱਯਦ ਵਾਰਸੀ ਹੋ ਵਾਰਿਸ ਸ਼ਾਹ ਭਇਆ