ਹੀਰ ਵਾਰਿਸ ਸ਼ਾਹ

ਏਸ ਘੁੰਢ ਵਿਚ ਬਹੁਤ ਖ਼ਰਾਬੀਆਂ ਨੇਂ

ਏਸ ਘੁੰਢ ਵਿਚ ਬਹੁਤ ਖ਼ਰਾਬੀਆਂ ਨੇਂ
ਅੱਗ ਲਾਈ ਕੇ ਘੁੰਢ ਨੂੰ ਸਾੜੀਏ ਨੀ

ਘੁੰਡ ਹੁਸਨ ਦੀ ਆਬ ਛੁਪਾ ਲੈਂਦਾ
ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ

ਘੁੰਡ ਆਸ਼ਿਕਾਂ ਦੇ ਬੇੜੇ ਡੋਬ ਦਿੰਦਾ
ਮੀਨਾ ਤਾੜ ਨਾ ਪਿੰਜਰੇ ਮਾਰੀਏ ਨੀ

ਤਦੋਂ ਇਹ ਜਹਾਨ ਸਭ ਨਜ਼ਰ ਆਵੇ
ਜਦੋਂ ਘੁੰਢ ਨੂੰ ਜ਼ਰਾ ਉਤਾਰੀਏ ਨੀ

ਘੁੰਢ ਅੰਨ੍ਹਿਆਂ ਕਰੇ ਸਜਾ ਖੀਆਂ ਨੂੰ
ਘੁੰਢ ਲਾਹ ਤੋਂ ਮੂੰਹ ਤੋਂ ਲਾੜੀਏ ਨੀ

ਵਾਰਿਸ ਸ਼ਾਹ ਨਾ ਦਬੀਏ ਮੋਤੀਆਂ ਨੂੰ
ਫੁਲ ਅੱਗ ਦੇ ਵਿਚ ਨਾ ਸਾੜੀਏ ਨੀ