ਹੀਰ ਵਾਰਿਸ ਸ਼ਾਹ

ਭਲਾ ਦੱਸ ਖਾਂ ਜੋਗੀਆ ਚੋਰ ਸਾਡਾ

ਭਲਾ ਦੱਸ ਖਾਂ ਜੋਗੀਆ ਚੋਰ ਸਾਡਾ
ਹੁਣ ਕਿਹੜੀ ਤਰਫ਼ ਨੂੰ ਉਠ ਗਿਆ

ਵੇਖਾਂ ਆਪ ਹੁਣ ਕਿਹੜੀ ਤਰਫ਼ ਫਿਰਦਾ
ਅਤੇ ਮੱਝ ਗ਼ਰੀਬ ਨੂੰ ਕੱਠ ਗਿਆ

ਰੁਠੇ ਆਦਮੀ ਘਰਾਂ ਵਿਚ ਆਨ ਮਿਲਦੇ
ਗੱਲ ਸਮਝ ਜਾ ਬੱਧੜੀ ਮੁਠ ਗਿਆ

ਘਰ ਵਿਚ ਪਾਉਂਦਾ ਗੁਣਾ ਸੱਜਣਾਂ ਦਾ
ਯਾਰ ਹੋਰ ਨਾਹੀਂ ਕਿਤੇ ਗਿੱਠ ਗਿਆ

ਘਰ ਯਾਰ ਤੇ ਢੂੰਡਦੀ ਫਿਰੇਂ ਬਾਹਰ
ਕਦੇ ਮਹਿਲ ਨਾ ਮਾੜੀਆਂ ਉਠ ਗਿਆ

ਸਾਨੂੰ ਸਬਰ ਕਰਾਰ ਤੇ ਚੀਨ ਨਾਹੀਂ
ਵਾਰਿਸ ਸ਼ਾਹ ਜਦੋਕਿਨਾ ਰੁਠ ਗਿਆ