ਹੀਰ ਵਾਰਿਸ ਸ਼ਾਹ

ਇਹ ਮਿਸਲ ਮਸ਼ਹੂਰ ਜਹਾਨ ਸਾਰੇ

ਇਹ ਮਿਸਲ ਮਸ਼ਹੂਰ ਜਹਾਨ ਸਾਰੇ
ਜੱਟੀ ਚਾਰੇ ਹੀ ਥੋਕ ਸਵਾਰ ਦੀ ਹੈ

ਅਣ ਤਮਬਦੀ ਮੰਮੇ ਤੇ ਬਾਲ ਲਹੜ੍ਹੇ
ਚਿੜੀਆਂ ਹਾ ਕਰੇ ਲੀਲੜੇ ਚਾਰ ਦੀ ਹੈ

ਬਿਨਾ ਝੇੜੇ ਫ਼ਕੀਰ ਦੇ ਨਾਲ਼ ਲੜਦੀ
ਘਰ ਸਾਂਭਦੀ ਲੋਕਾਂ ਨੂੰ ਮਾਰਦੀ ਹੈ

ਵਾਰਿਸ ਸ਼ਾਹ ਦੋ ਲੜਨ ਮਾਸ਼ੂਕ ਉਥੇ
ਮੇਰੀ ਸੰਗਲੀ ਸ਼ਗਨ ਵਿਚਾਰ ਦੀ ਹੈ