ਹੀਰ ਵਾਰਿਸ ਸ਼ਾਹ

ਨਵੀਂ ਨੋਚੀਏ ਕਨਚਨਈਏ ਯਾਰਨੀਏ ਨੀ

ਨਵੀਂ ਨੋਚੀਏ ਕਨਚਨਈਏ ਯਾਰਨੀਏ ਨੀ
ਕਾਰੇ ਹਥੀਏ ਚਾਕ ਦਈਏ ਪਿਆ ਰਈਏ ਨੀ

ਪਹਿਲੇ ਕੰਮ ਸਵਾਰ ਬਹੇਂ ਨਿਆਰੀ
ਬੈਲੀ ਘੇਰ ਲੈ ਜਾਣੀਏ ਡਾਰਈਏ ਨੀ

ਆਪ ਭਲੀ ਹੋ ਬਹੇਂ ਤੇ ਅਸੀਂ ਬੁਰੀਆਂ
ਕਰੀਂ ਖ਼ੱਚਰ ਯੂ ਰੂਪ ਸੰਗਾ ਰਈਏ ਨੀ

ਅੱਖੀਂ ਮਾਰ ਕੇ ਯਾਰ ਨੂੰ ਛੇੜ ਪਾਉ
ਨੀ ਮਹਾ ਸੁੱਤੀਏ ਚਿਹਾ ਚਹਾ ਰਈਏ ਨੀ

ਆ ਜੋਗੀ ਨੂੰ ਲਈਂ ਛੁਡਾ ਸਾਥੋਂ
ਤੁਸਾਂ ਦੋਹਾਂ ਦੀ ਪੇਜ ਸਵਾ ਰਈਏ ਨੀ

ਵਾਰਿਸ ਸ਼ਾਹ ਹੱਥ ਫੜੇ ਦੀ ਲਾਜ ਹੁੰਦੀ
ਕਰੀਏ ਸਾਥ ਤਾਂ ਪਾਰ ਅਤਾ ਰਈਏ ਨੀ