ਹੀਰ ਵਾਰਿਸ ਸ਼ਾਹ

ਤੇਰੇ ਜਿਹਾਂ ਲੱਖ ਪੜ੍ਹਾਈਆਂ ਮੈਂ

ਤੇਰੇ ਜਿਹਾਂ ਲੱਖ ਪੜ੍ਹਾਈਆਂ ਮੈਂ
ਤੇ ਉਡਾਈਆਂ ਨਾਲ਼ ਅੰਗੂਠਿਆਂ ਦੇ

ਤੈਨੂੰ ਸਿੱਧ ਕਾਮਲ ਵਲੀ ਗ਼ੌਸ ਦੱਸੇ
ਮੈਨੂੰ ਠੱਗ ਦੱਸੇ ਭੇਸ ਝੂਠੀਆਂ ਦੇ

ਹੁੰਮਾ ਯਤਨ ਖੋ ਤੜੀ ਲੱਤ ਮਾਰੇ
ਭੌਰ ਤਾਜ਼ੀਆਂ ਨੂੰ ਅਤੇ ਪੂ ੱਠਿਆਂ ਦੇ

ਸਾਡੇ ਖੋਨਸਟਰੇ ਨੂੰ ਨਹੀਂ ਯਾਦ ਚੋਬਰ
ਭਾਵੇਂ ਆਨ ਲਾਈਏ ਢੇਰ ਠੂਠੀਆਂ ਦੇ

ਇਹ ਮਸਤ ਮਲੰਗ ਮੈਂ ਮਸਤ ਏਦੋਂ
ਇਸ ਥੇ ਮੁੱਕਰ ਹੈਂ ਟੱਕਰਾਂ ਜੂਠੀਆਂ ਦੇ

ਵਾਰਿਸ ਸ਼ਾਹ ਮੀਆਂ ਨਾਲ਼ ਚਵਾੜਿਆਂ ਦੇ
ਲਿੰਗ ਸਿੱਕੇ ਚੋਬਰਾਂ ਘੂ ੱਠਿਆਂ ਦੇ