ਹੀਰ ਵਾਰਿਸ ਸ਼ਾਹ

ਭਲਾ ਆਖ ਕੀ ਆ ਹਦੀ ਐਂ ਨੇਕ ਪਾ ਕੇ

ਭਲਾ ਆਖ ਕੀ ਆ ਹਦੀ ਐਂ ਨੇਕ ਪਾ ਕੇ
ਜਿਸਦੇ ਪੱਲੂ ਤੇ ਪੜ੍ਹਨ ਨਮਾਜ਼ ਆਈ

ਘਰ ਬਾਰ ਤੇਰਾ ਅਸੀਂ ਕੋਈ ਹੋਇਆਂ
ਜਾਪੇ ਲੱਦ ਕੇ ਘਰੋਂ ਜ਼ਹਾਜ਼ ਆਈ

ੰਡੇ ਮੋਹਣੀ ਤੇ ਝੂਟੇ ਦੋਹਣੀ ਨੀ
ਅਜੇ ਤੀਕ ਨਾ ਇਸ਼ਕ ਤੋਂ ਬਾਜ਼ ਆਈ

ਵਾਰਿਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ
ਅਜੇ ਤੀਕ ਨਾ ਯਾਦ ਹਜ਼ਾਜ਼ ਆਈ