ਹੀਰ ਵਾਰਿਸ ਸ਼ਾਹ

ਭਲਾ ਕਵਾਰਈਏ ਸਾਂਗ ਕਿਉਂ ਲਾਉਣੀ ਹੈਂ

ਭਲਾ ਕਵਾਰਈਏ ਸਾਂਗ ਕਿਉਂ ਲਾਉਣੀ ਹੈਂ
ਚੱਬੇ ਹੋਠ ਕਿਉਂ ਪਈ ਬਣਾਵਣੀ ਹੈਂ

ਭਲਾ ਜੀਵ ਕਿਉਂ ਪਈ ਭਰਮਾ ਵੰਨੀ ਹੈਂ
ਅਤੇ ਜੀਭ ਕਿਉਂ ਪਈ ਲਪਕਾਵਨੀ ਹੈਂ

ਲੱਗੇ ਵੱਸ ਖੰਨੇ ਖੂਹ ਪਾਵਣੀ ਹੈਂ
ਸੜੇ ਕਾਨਦ ਕਿਉਂ ਲੂਤੀਆਂ ਲਾਉਣੀ ਹੈਂ

ਐਡੀ ਲਟਕਨੀ ਨਾਲ਼ ਕਿਉਂ ਕਰੀਂ ਗੱਲਾਂ
ਸੀਦੇ ਨਾਲ਼ ਨਿਕਾਹ ਪੜ੍ਹਾਵਨੀ ਹੈਂ

ਵਾਰਿਸ ਨਾਲ਼ ਉੱਠ ਜਾ ਤੂੰ ਉਧਲੇ ਨੀ
ਕੇਹੀਆਂ ਪਈ ਬੁਝਾਰਤਾਂ ਪਾਵਣੀ ਹੈਂ