ਹੀਰ ਵਾਰਿਸ ਸ਼ਾਹ

ਦੋਵੇਂ ਮਾਰ ਸਵਾਰੀਆਂ ਰਾਵ ਲੈ ਨੇ

ਦੋਵੇਂ ਮਾਰ ਸਵਾਰੀਆਂ ਰਾਵ ਲੈ ਨੇ
ਪੰਜ ਸੱਤ ਪਹੋੜਿਆਂ ਲਾਈਆਂ ਸਵ

ਗੱਲ੍ਹਾਂ ਪੁੱਟ ਕੇ ਚੂਲਿਆਂ ਕਰੇ ਲੀਰਾਂ
ਹੱਕਾਂ ਭੰਨ ਕੇ ਲਾਲ਼ ਕਰਾਈਆਂ ਸਵ

ਨਾਲੇ ਤੋੜ ਝੰਜੋੜ ਕੇ ਪਗੜ ਗੁੱਤੋਂ
ਦੋਵੇਂ ਵਿਹੜੇ ਦੇ ਵਿਚ ਭਵਾਈਆਂ ਸਵ

ਖੂਹ ਚੰਡੀਆਂ ਗੱਲ੍ਹਾਂ ਤੇ ਮਾਰ ਹੁੰਦਾਂ
ਦੋ ਦੋ ਧੋਣ ਦੇ ਮੁਡ਼ ਟਿਕਾਈਆਂ ਸਵ

ਜਿਹਾ ਰਿੱਛ ਕਲੰਦਰਾਂ ਘੋਲ਼ ਪਾਉਂਦਾ
ਸੋਟੇ ਚੁਤੜੀਂ ਲਾ ਨਚਾਈਆਂ ਸਵ

ਗਿੱਟੇ ਲੱਕ ਠਕੋਰ ਕੇ ਪਕੜ ਤੁਰ ਗੌਂ
ਦੋਵੇਂ ਬਾਂਦਰੀ ਵਾਂਗ ਟਪਾਈਆਂ ਸਵ

ਜੋਗੀ ਵਾਸਤੇ ਰੱਬ ਦੇ ਬੱਸ ਕਰ ਜਾ
ਹੀਰ ਅੰਦਰੋਂ ਆਖ ਛੁਡਾਈਆਂ ਸਵ