ਹੀਰ ਵਾਰਿਸ ਸ਼ਾਹ

ਇਹ ਮਸਤ ਫ਼ਕੀਰ ਨਾ ਛੇੜ ਲੈਕੇ

ਇਹ ਮਸਤ ਫ਼ਕੀਰ ਨਾ ਛੇੜ ਲੈਕੇ
ਕੋਈ ਵੱਡਾ ਫ਼ਸਾਦ ਗੱਲ ਪਾਸੀਆ ਨੀ

ਮਾਰੇ ਜਾਣ ਖਿੜੇ ਉਜੜ ਜਾਣ ਮਾਪੇ
ਤੁਧ ਲੰਡੀ ਦਾ ਕੁਛ ਨਾ ਜਾਸੀਆ ਨੀ

ਪੈਰ ਪਕੜ ਫ਼ਕੀਰ ਦੇ ਕ੍ਰਿਸ ਰਾਜ਼ੀ
ਨਹੀਂ ਏਸ ਦੀ ਆਹ ਪੇ ਜਾਸੀਆ ਨੀ

ਵਾਰਿਸ ਸ਼ਾਹ ਜਿਸ ਕਿਸੇ ਦਾ ਬੁਰਾ ਕੀਤਾ
ਜਾ ਗੋਰ ਅੰਦਰ ਪੁੱਛੋ ਤਾਸਿਆ ਨੀ