ਹੀਰ ਵਾਰਿਸ ਸ਼ਾਹ

ਰੋਜ਼ ਜੁਮਾ ਦੇ ਤ੍ਰਿੰਜਣਾਂ ਧੂੜ ਘੱਤੀ

ਰੋਜ਼ ਜੁਮਾ ਦੇ ਤ੍ਰਿੰਜਣਾਂ ਧੂੜ ਘੱਤੀ
ਤੁਰ ਨਿਕਲੇ ਕਟਕ ਅਰਬੀਲੀਆਂ ਦੇ

ਜਿਵੇਂ ਕੂੰਜਾਂ ਦੀ ਡਾਰ ਆਲ੍ਹੇ
ਬਾਗ਼ੀਂ ਫਿਰਨ ਘੂ ਰੜੇ ਅਰਥ ਮਹਿਲੀਆਂ ਦੇ

ਵਾਂਗ ਸ਼ਾਹ ਪਰੀਆਂ ਛਣਾ ਛਿਣ ਛਣਕਣ
ਵੱਡੇ ਤ੍ਰਿੰਜਣਾਂ ਨਾਲ਼ ਸਹੇਲੀਆਂ ਦੇ

ਧਮਕਾਰ ਪੇ ਗਈ ਤੇ ਧਰਤ ਕੰਬੀ
ਛਿੱਟੇ ਪਾਸਨੇ ਗਰਬ ਗਹੀਲਿਆਂ ਦੇ

ਵੇਖ ਜੋਗੀ ਦਾ ਥਾਂਵ ਵਿਚ ਔੜੀਆਂ
ਮਹਕਾਰ ਪੇ ਗਏ ਚੰਬੇਲੀਆਂ ਦੇ

ਵਾਰਿਸ ਸ਼ਾਹ ਅਸ਼ਨਾਕ ਜਿਉਂ ਢੂੰਡ ਲੈਂਦੇ
ਇਤਰ ਵਾਸਤੇ ਹਟ ਫੁਲੀਲਿਆਂ ਦੇ