ਹੀਰ ਵਾਰਿਸ ਸ਼ਾਹ

ਕੁੜੀਏ ਵੇਖ ਰਾਨਝੀਟੜੇ ਕੱਚ ਕੀਤਾ

ਕੁੜੀਏ ਵੇਖ ਰਾਨਝੀਟੜੇ ਕੱਚ ਕੀਤਾ
ਖੋਲ ਜੀਵ ਦਾ ਭੇਤ ਪਸਾਰਿਓ ਨੇਂ

ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ
ਓਸਨੂੰ ਤੁਰਤ ਸੂਲੀ ਉੱਤੇ ਚਾੜ੍ਹਿਉ ਨੇਂ

ਰਸਮ ਇਸ਼ਕ ਦੇ ਮੁਲਕ ਦੀ ਚੁੱਪ ਰਹਿਣਾ
ਮੂੰਹੋਂ ਬੋਲਿਆ ਸੂ ਉਹਨੂੰ ਮਾਰਿਉ ਨੇਂ

ਤੋਤਾ ਬੋਲ ਕੇ ਪਿੰਜਰੇ ਕੈਦ ਹੋਇਆ
ਐਂਵੇਂ ਬੋਲਣੋਂ ਅਗਨ ਸਨਘਾਰੀਵ ਨੇਂ

ਯੂਸੁਫ਼ (ਅਲੈ.) ਬੋਲ ਕੇ ਬਾਪ ਤੇ ਖ਼ਾਬ ਦੱਸੀ
ਓਸਨੂੰ ਖੂਹ ਦੇ ਵਿਚ ਉਤਾਰੀਵ ਨੇਂ

ਵਾਰਿਸ ਸ਼ਾਹ ਕਾਰੂਨ ਨੂੰ ਸੁਣੇ ਦੌਲਤ
ਹੇਠ ਜ਼ਮੀਨ ਦੇ ਚਾ ਨਘਾਰੀਵ ਨੇਂ