ਹੀਰ ਵਾਰਿਸ ਸ਼ਾਹ

ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ

ਰਾਂਝਾ ਵਾਂਗ ਈਮਾਨ ਸ਼ਰਾਬੀਆਂ ਦੇ
ਜੁਦਾ ਹੋਈ ਕੇ ਪਿੰਡ ਥੀਂ ਹਾਰ ਰਿਹਾ

ਨੈਣਾਂ ਤੇਰੀਆਂ ਜੱਟ ਨੂੰ ਕਤਲ ਕੀਤਾ
ਚਾਕ ਹੋਈ ਕੇ ਖੋਲ੍ਹੀਆਂ ਚਾਰ ਰਿਹਾ

ਤੂੰ ਤਾਂ ਖੇੜਿਆਂ ਦੀ ਬਣੀ ਚੌਧਰਾਣੀ
ਰਾਂਝਾ ਰੋਅ ਕੇ ਟੱਕਰਾਂ ਮਾਰ ਰਿਹਾ

ਅੰਤ ਕੰਨ ਪੜ੍ਹ ਫ਼ਕੀਰ ਹੋਇਆ
ਘੱਤ ਮੁੰਦਰਾਂ ਵਿਚ ਉਜਾੜ ਰਿਹਾ

ਉਹਨੂੰ ਵਰਨ ਨਾ ਮਿਲੇ ਤੋਂ ਸਤਰ ਖ਼ਾਨੇ
ਥੱਕ ਹਟ ਕੇ ਅੰਤ ਨੂੰ ਹਾਰ ਰਿਹਾ

ਤੈਨੂੰ ਚਾਕ ਦੀ ਆਖਦਾ ਜੱਗ ਸਾਰਾ
ਐਵੇਂ ਉਸ ਨੂੰ ਮਿਹਣੇ ਮਾਰ ਰਿਹਾ

ਸ਼ੁਕਰ ਗੰਜ ਮਸਊਦ ਮੌਦੂਦ ਵਾਂਗੂੰ
ਉਹ ਨਫ਼ਸ ਤੇ ਹਿਰਸ ਨੂੰ ਮਾਰ ਰਿਹਾ

ਸਿੱਧਾ ਨਾਲ਼ ਤਵੱਕਲ ਠੇਲ੍ਹ ਬੇੜਾ
ਵਾਰਿਸ ਵਿਚ ਡੱਬਾ ਇਕੇ ਪਾਰ ਰਿਹਾ