ਹੀਰ ਵਾਰਿਸ ਸ਼ਾਹ

ਕੁੜੀ ਆਖਿਆ ਮਾਰ ਨਾ ਫਾਵੜੀ ਵੇ

ਕੁੜੀ ਆਖਿਆ ਮਾਰ ਨਾ ਫਾਵੜੀ ਵੇ
ਮਰ ਜਾਊਂ ਗੀ ਮਸਤ ਦੀਵਾਨਿਆ ਵੇ

ਲੱਗੇ ਫਾਵੜੀ ਬਾਹੁੜੀ ਮਰਾਂ
ਜਾਨੋਂ ਰੱਖ ਲਈਂ ਮੀਆਂ ਮਸਤਾਨਿਆ ਵੇ

ਇਜ਼ਰਾਈਲ ਜਮ ਆਨ ਕੇ ਬਹੇ ਬੂਹੇ
ਨਹੀਂ ਛੁੱਟੀ ਦਾ ਨਾਲ਼ ਬਹਾਨਿਆਂ ਵੇ

ਤੇਰੀ ਡੇਲ ਹੈ ਦੇਵ ਦੀ ਅਸੀਂ ਪਰੀਆਂ
ਅਕਸ ਲੱਤ ਲੱਗੇ ਮਰਜਾਣੀਆਂ ਵੇ

ਗੱਲ ਦੱਸਣੀ ਹੈ ਸੌ ਤੋਂ ਦੱਸ ਮੈਨੂੰ
ਤੇਰਾ ਲੈ ਸੁਨੇਹੜਾ ਜਾਣੀਆਂ ਵੇ

ਮੇਰੀ ਤਾਈ ਹੈ ਜਿਹੜੀ ਤੁਧ ਬੇਲਨ
ਅਸੀਂ ਹਾਲ ਥੀਂ ਨਹੀਂ ਬਿਗਾਨੀਆਂ ਵੇ

ਤੇਰੇ ਵਾਸਤੇ ਉਸਦੀ ਕਰਾਂ ਮਿੰਨਤ
ਜਾ ਹੀਰ ਅੱਗੇ ਟੁੱਟਾ ਨਿਆਂ ਵੇ

ਵਾਰਿਸ ਆਖ ਕੀਕੂੰ ਆਖਾਂ ਜਾਏ ਓਸਨੂੰ
ਆਵੇ ਇਸ਼ਕ ਦੇ ਕੰਮ ਦੀਆ ਬਾਣੀਆ ਵੇ