ਹੀਰ ਵਾਰਿਸ ਸ਼ਾਹ

ਧੂਆਂ ਫੋਲ ਕੇ ਰੋਲ਼ ਕੇ ਸੁੱਟ ਖੱਪਰ

ਧੂਆਂ ਫੋਲ ਕੇ ਰੋਲ਼ ਕੇ ਸੁੱਟ ਖੱਪਰ
ਤੋੜ ਸਹਿਲੀਆਂ ਭੰਗ ਖਿਲਾਰਿਆ ਨੇਂ

ਡੰਡਾ ਕੋਨਡੜਾ ਭੰਗ ਅਫ਼ੀਮ ਖੂਹੀ
ਫੋਲ ਫਾਲ਼ ਕੇ ਪੱਟੀਆਂ ਡਾਰੀਆਂ ਨੇ

ਧੂਆਂ ਸੁਆਹ ਖਲ੍ਹਾਰ ਕੇ ਭੰਨ ਹੁੱਕਾ
ਗਾਹ ਘੱਤ ਕੇ ਲੱਡੀਆਂ ਮਾਰੀਆਂ ਨੇਂ

ਸਾਫ਼ਾ ਸੰਗਲੀ ਚਿਮਟਾ ਭੰਗ ਕੁੱਕੜ ਨਾਦ
ਸਿਮਰਣਾ ਧੂਪ ਖਿਲਾਰੀਆਂ ਨੇਂ

ਜਿਹਾ ਹੂੰਝ ਬਿਹਾਰ ਤੇ ਫੋਲ ਕੌੜਾ
ਬਾਹਰ ਸਿੱਟਿਆਂ ਕੱਢ ਪਸਾਰੀਆਂ ਨੇ

ਕਰਨ ਹੈਲੋ ਹੈਲੋ ਆਮਾਰ ਬਹਗਾਂ
ਦੇਣ ਧੀਰੀਆਂ ਤੇ ਖੁੱਲੀ ਮਾਰਿਆ ਨੇਂ

ਵਾਰਿਸ ਸ਼ਾਹ ਜਿਉਂ ਦ ਲਾਂਪਨਜਾਬ ਲੁੱਟੀ
ਤੀਵੀਂ ਜੋਗੀ ਨੂੰ ਲੁੱਟ ਉਜਾੜਿਆ ਨੇਂ