ਹੀਰ ਵਾਰਿਸ ਸ਼ਾਹ

ਕੁੜੀ ਆਪਣਾ ਆਪ ਛੁਡਾ ਨੱਠੀ

ਕੁੜੀ ਆਪਣਾ ਆਪ ਛੁਡਾ ਨੱਠੀ
ਤੀਰ ਗ਼ਜ਼ਬ ਦਾ ਜੀਵ ਵਿਚ ਕਸੀਆ ਈ

ਸਹਿਜ ਆਇ ਕੇ ਹੀਰ ਦੇ ਕੋਲ਼ ਬਹਿ ਕੇ
ਹਾਲ ਓਸਨੂੰ ਖੋਲ ਕੇ ਦੱਸਿਆ ਈ

ਛੱਡ ਨੰਗ ਨਾਮੋਸ ਫ਼ਕੀਰ ਹੋਇਆ
ਰਹੇ ਰੋਨਦੜਾ ਕਦੀ ਨਾ ਹੱਸਿਆ ਈ

ਏਸ ਹੁਸਨ ਕਮਾਨ ਨੂੰ ਹੱਥ ਫੜ ਕੇ
ਆ ਕਹਿਰ ਦਾ ਤੀਰ ਕਿਉਂ ਕਸੀਆ ਈ

ਘਰੋਂ ਮਾਰ ਕੇ ਮੁਹੱਲਿਆਂ ਕੱਢਿਆ ਈ
ਜਾ ਕਾਲੜੇ ਬਾਗ਼ ਵਿਚ ਧਸਿਆ ਈ

ਵਾਰਿਸ ਸ਼ਾਹ ਦੇਣਾ ਰਾਤ ਦੇ ਮੀਂਹ ਵਾਂਗੂੰ
ਨੀਰ ਉਸ ਦੇ ਨੈਣਾਂ ਥੀਂ ਵਸਿਆ ਈ