ਹੀਰ ਵਾਰਿਸ ਸ਼ਾਹ

ਜਿਵੇਂ ਮੁਰਸ਼ਿਦਾਂ ਪਾਸ ਜਾ ਢੀਨ ਤਾਲਿਬ

ਜਿਵੇਂ ਮੁਰਸ਼ਿਦਾਂ ਪਾਸ ਜਾ ਢੀਨ ਤਾਲਿਬ
ਤਿਵੇਂ ਸਹਿਤੀ ਦੇ ਪਾਸ ਨੂੰ ਹੀਰ ਹੀਰੇ

ਕਰੀਂ ਸਭ ਤਕਸੀਰ ਮਾਫ਼ ਸਾਡੀ
ਪੈਰੀਂ ਪਵਾਂ ਜੇ ਮੰਨਿਐਂ ਨਾਲ਼ ਮੇਰੇ

ਬਖ਼ਸ਼ੇ ਨਿੱਤ ਗੁਨਾਹ ਖ਼ੁਦਾ ਸੱਚਾ
ਬੰਦਾ ਬਹੁਤ ਗੁਨਾਹ ਦੇ ਭਰੇ ਬੇੜੇ

ਵਾਰਿਸ ਸ਼ਾਹ ਮਨਾ ਵੜਾ ਅਸਾਂ ਆਂਦਾ
ਸਾਡੀ ਸਲ੍ਹਾ ਕਰਾਉਂਦਾ ਨਾਲ਼ ਤੇਰੇ