ਹੀਰ ਵਾਰਿਸ ਸ਼ਾਹ

ਅਸਾਂ ਕਿਸੇ ਦੇ ਨਾਲ਼ ਕੁੱਝ ਨਹੀਂ ਮਤਲਬ

ਅਸਾਂ ਕਿਸੇ ਦੇ ਨਾਲ਼ ਕੁੱਝ ਨਹੀਂ ਮਤਲਬ
ਸਰੂ ਪਾਏ ਖ਼ੁਸ਼ੀ ਹਾਨਹਾ ਹੋ ਰਹੇ

ਲੋਕਾਂ ਮਿਹਣੇ ਮਾਰ ਬੇਪਤੀ ਕੀਤੀ
ਮਾਰੇ ਸ਼ਰਮ ਦੇ ਅੰਦਰੇ ਰੋ ਰਹੇ

ਗ਼ੁੱਸੇ ਨਾਲ਼ ਇਹ ਵਾਲ਼ ਪੀਕਾਨ ਵਾਂਗੂੰ
ਸਾਡੇ ਜੀਵ ਦੇ ਨਾਲ਼ ਗੁੱਡੂ ਰਹੇ

ਨੀਲ ਮਿੱਟੀਆਂ ਵਿਚ ਡੁਬੋ ਰਹੀਏ
ਲੱਖ ਲੱਖ ਮਿਲੇ ਨਿੱਤ ਧੋ ਰਹੇ

ਵਾਰਿਸ ਸ਼ਾਹ ਨਾ ਸੰਗ ਨੂੰ ਰੰਗ ਆਵੇ
ਲੱਖ ਸੂਹੇ ਦੇ ਵਿਚ ਸਮੋ ਰਹੇ