ਹੀਰ ਵਾਰਿਸ ਸ਼ਾਹ

ਆਇ ਸਹਤੀਏ ਵਾਸਤਾ ਰੱਬ ਦਾ ਈ

ਆਇ ਸਹਤੀਏ ਵਾਸਤਾ ਰੱਬ ਦਾ ਈ
ਨਾਲ਼ ਭਾਬੀਆਂ ਦੇ ਮਿੱਠਾ ਬੋਲੀਏ ਨੀ

ਹਵੀਏ ਪੀੜ ਵੰਡਾ ਵੜੇ ਸ਼ੁਹਦਿਆਂ ਦੇ
ਜ਼ਹਿਰ ਬਸਰ-ਏ-ਾਂ ਵਾਂਗ ਨਾ ਘੋਲੀਏ ਨੀ

ਕੰਮ ਬੰਦ ਹੋਵੇ ਪਰਦੇਸੀਆਂ ਦਾ
ਨਾਲ਼ ਮਿਹਰ ਦੇ ਉਸ ਨੂੰ ਖੋਲੀਏ ਨੀ

ਤੇਰੇ ਜਹੀ ਨਨਾਣ ਹੋ ਮੇਲ਼ ਕਰਨੀ
ਜੀਵ ਜਾਨ ਭੀ ਉਸ ਥੋਂ ਘੋਲੀਏ ਨੀ

ਜੋਗੀ ਚੱਲ ਮਨਾਈਏ ਬਾਗ਼ ਵਿਚੋਂ
ਹੱਥ ਬੰਨ੍ਹ ਕੇ ਮਿਠੜਾ ਬੋਲੀਏ ਨੀ

ਜੋ ਕੁਛ ਕਹੇ ਸੋ ਸਿਰੇ ਤੇ ਮਨ ਲੀਏ
ਗ਼ਮੀ ਸ਼ਾਦਿਓਂ ਮੂਲ ਨਾ ਡੂ ਲੀਏ ਨੀ

ਚੱਲ ਨਾਲ਼ ਮੇਰੇ ਜਿਵੇਂ ਭਾਗ ਭਰੀਏ
ਮੇਲ ਕਰਨੀਏ ਵਿਚ ਵਿਚੋਲੀਏ ਨੀ

ਕਿਵੇਂ ਮੇਰਾ ਤੇ ਰਾਂਝੇ ਦਾ ਮੇਲ ਹੋਵੇ
ਖੰਡ ਦੁੱਧ ਦੇ ਵਿਚ ਚਾ ਘੋਲੀਏ ਨੀ