ਹੀਰ ਵਾਰਿਸ ਸ਼ਾਹ

ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ

ਜਿਵੇਂ ਸੁਬ੍ਹਾ ਦੀ ਕਜ਼ਾ ਨਮਾਜ਼ ਹੁੰਦੀ
ਰਾਜ਼ੀ ਹੋ ਇਬਲੀਸ ਭੀ ਨੱਚਦਾ ਏ

ਤਿਵੇਂ ਸਹਿਤੀ ਦੇ ਜੀਵ ਵਿਚ ਖ਼ੁਸ਼ੀ ਹੋਈ
ਜੀਵ ਰਣ ਦਾ ਛਿਲੜਾ ਕੱਚ ਦ ਏ

ਜਾ ਬਖ਼ਸ਼ਿਆ ਸਭ ਗੁਨਾਹ ਤੇਰਾ
ਤੈਨੂੰ ਇਸ਼ਕ ਕਦੀਮ ਥੋਂ ਸੱਚ ਦ ਏ

ਵਾਰਿਸ ਸ਼ਾਹ ਚੱਲ ਯਾਰ ਮਨਾ ਆਈਏ
ਇਥੇ ਨਵਾਂ ਅਖਾ ਰੜਾ ਮੱਚਦਾ ਏ