ਹੀਰ ਵਾਰਿਸ ਸ਼ਾਹ

ਫਿਰੇਂ ਜ਼ੂਮ ਦੀ ਭਰੀ ਤੇ ਸਾਨ ਚਾੜ੍ਹੀ

ਫਿਰੇਂ ਜ਼ੂਮ ਦੀ ਭਰੀ ਤੇ ਸਾਨ ਚਾੜ੍ਹੀ
ਆਇ ਟਲੇਂ ਨੀ ਮੁਨਡੀਏ ਵਾਸਤਾ ਈ

ਮਰਦ ਮਾਰ ਮਰ ਖਣੇ ਜੰਗ ਬਾਜ਼ੇ
ਮਾਨੀ ਮੱਤੀਏ ਗੁਨਡੀਏ ਵਾਸਤਾ ਈ

ਬਖ਼ਸ਼ੀ ਸਭ ਗੁਨਾਹ ਤਕਸੀਰ ਤੇਰੀ
ਲਿਆਏ ਹਿਰਨੀ ਨਨਡਹੀਏ ਵਾਸਤਾ ਈ

ਵਾਰਿਸ ਸ਼ਾਹ ਸਮਝਾ ਜਟੀਟੜੀ ਨੂੰ
ਲਾਹ ਦਿਲੇ ਦੀ ਘਨਡੀਏ ਵਾਸਤਾ ਈ