ਹੀਰ ਵਾਰਿਸ ਸ਼ਾਹ

ਸਹਿਤੀ ਜਾਇ ਕੇ ਹੀਰ ਨੂੰ ਕੋਲ਼ ਬਾ ਕੇ

ਸਹਿਤੀ ਜਾਇ ਕੇ ਹੀਰ ਨੂੰ ਕੋਲ਼ ਬਾ ਕੇ
ਭੇਤ ਯਾਰ ਦਾ ਸਭ ਸਮਝਾਇਆ ਈ

ਜੀ ਨੂੰ ਮਾਰ ਕੇ ਘਰੋਂ ਫ਼ਕੀਰ ਕੇਤੂ
ਉਹ ਜੋ ਗੇੜਾ ਹੋਇ ਕੇ ਆਇਆ ਈ

ਉਹਨੂੰ ਠੱਗ ਕੇ ਮਹੀਂ ਚੁਰਾ ਲੀਵਂ
ਇਥੇ ਆਇ ਕੇ ਰੰਗ ਵਟਾਇਆ ਈ

ਤੇਰੇ ਨੈਣਾਂ ਨੇ ਚਾ ਮਲੰਗ ਕੀਤਾ
ਮਨੂੰ ਉਸ ਨੂੰ ਚਾ ਭੁਲਾਇਆ ਈ

ਉਹਦੇ ਕਣ ਪੜਾਈ ਕੇ ਵਣ ਲੱਥਾ
ਆਪ ਵਹੁਟੜੀ ਆਨ ਸਦਾਇਆ ਈ

ਆਪ ਹੋ ਜ਼ਲੈਖ਼ਾ ਦੇ ਵਾਂਗ ਸੱਚੀ
ਉਹਨੂੰ ਯੂਸੁਫ਼ (ਅਲੈ.) ਚਾ ਬਣਾਇਆ ਈ

ਕੀਤੇ ਕੁਲ ਕਰਾਰ ਵਿਸਾਰ ਸਾਰੇ
ਆਨ ਸੀਦੇ ਨੂੰ ਕੌਂਤ ਬਣਾਇਆ ਈ

ਹੋਏ ਚਾਕ ਪਿੰਡੇ ਮਿਲੀ ਖ਼ਾਕ ਰਾਂਝੇ
ਕਣ ਪਾੜ ਕੇ ਹਾਲ ਵਨਜਾਿਆਈ

ਦੇਣੇਦਾਰ ਮਵਾਸ ਹੋ ਵਿਹਰ ਬੈਠੀ
ਲੈਣੇਦਾਰ ਹੀ ਇਕ ਕੇ ਆਇਆ ਈ

ਗਾ ਲੀਨ ਦੇ ਕੇ ਵੀਹੜਿਓਂ ਕੱਢ ਉਸ ਨੂੰ
ਕੱਲ੍ਹ ਮੋਲਹਿਆਂ ਨਾਲ਼ ਕਟਾਇਆ ਈ

ਹੋ ਜਾਈਂ ਨਿਹਾਲ ਜੇ ਕਰੀਂ ਜ਼ਿਆਰਤ
ਤੈਨੂੰ ਬਾਗ਼ ਵਿਚ ਉਸ ਬੁਲਾਇਆ ਈ

ਜ਼ਿਆਰਤ ਮਰਦ ਕਫ਼ਾਰਤ ਹੋਣ ਅੱਸੀਆਂ
ਨੂਰ ਫ਼ਕ਼ਰ ਦਾ ਵੇਖਣਾ ਆਇਆ ਈ

ਬਹੁਤ ਜ਼ਿਹਦ ਕੀਤਾ ਮਿਲੇ ਪੀਰ ਪੰਜੇ
ਮੈਨੂੰ ਕਸ਼ਫ਼ ਬੇ ਜ਼ੋਰ ਵਿਖਾਇਆ ਈ

ਝਬ ਨਜ਼ਰ ਲੈ ਕੇ ਮਿਲ ਹੋਏ ਰਈਅਤ
ਫ਼ੌਜਦਾਰ ਬਹਾਲ਼ ਹੋ ਆਇਆ ਈ

ਉਹਦੀ ਨਜ਼ਾ ਤੋਂ ਆਬ ਹਯਾਤ ਉਸਦਾ
ਕਿਹਾ ਭਾਬੀਏ ਝਗੜਾ ਲਾਇਆ ਈ

ਚਾਕ ਲਾਅ ਕੇ ਕਣ ਪਿੜ ਈਵ ਨੀ
ਨੈਣਾਂ ਵਾਲੀਏ ਗ਼ੈਬ ਕਿਉਂ ਚਾਇਆ ਈ

ਬੱਚੇ ਉਹ ਫ਼ਕੀਰਾਂ ਥੋਂ ਹੀਰ ਕੁੜੀਏ
ਹੱਥ ਬੰਨ੍ਹ ਕੇ ਜਿਨ੍ਹਾਂ ਬਖ਼ਸ਼ਾਿਆ ਈ

ਇਕੇ ਮਾਰ ਜਾਸੀ ਇਕੇ ਤਾਰ ਜਾਸੀ
ਇਹ ਮੀਂਹ ਅਨਿਆਓਂ ਦਾ ਆਇਆ ਈ

ਅਮਲ ਕੁੱਵਤ ਤੇ ਵੱਡੀ ਦਸਤਾਰ ਫਲ਼ੀ
ਕਿਹਾ ਭੀਲ ਦਾ ਸਾਂਗ ਬਣਾਇਆ ਈ

ਵਾਰਿਸ ਕੁੱਲ ਭਲਾ-ਏ-ਕੇ ਖੇਡ ਰਧੋਂ
ਕਿਹਾ ਨਵਾਂ ਮਖ਼ੌਲ ਜਗਾਇਆ ਈ