ਹੀਰ ਵਾਰਿਸ ਸ਼ਾਹ

ਜੀਕੂੰ ਤੁਸੀਂ ਫ਼ਰਮਾਓ ਸੌ ਜਾ ਆਖਾਂ

ਜੀਕੂੰ ਤੁਸੀਂ ਫ਼ਰਮਾਓ ਸੌ ਜਾ ਆਖਾਂ
ਤੇਰੇ ਹੁਕਮ ਦੀ ਤਾਬਿ ਹੋਈਆਂ ਮੈਂ

ਤੈਨੂੰ ਪੀਰ ਜੀ ਭੁੱਲ ਕੇ ਬੁਰਾ ਬੋਲੀ
ਭਲੀ ਵਿਸਰੀ ਆਨ ਵਿਗੋਈਆਂ ਮੈਂ

ਤੇਰੀ ਪਾਕ ਜ਼ਬਾਨ ਦਾ ਹੁਕਮ ਲੈ ਕੇ
ਕਾਸਦ ਹੋਈ ਕੇ ਜਾ ਖਲੋਈਆਂ ਮੈਂ

ਵਾਰਿਸ ਸ਼ਾਹ ਦੇ ਮੋਜ਼ਜ਼ੇ ਸਾਫ਼ ਕੀਤੀ
ਨਹੀਂ ਮੁਡ਼ਦੀ ਵੱਡੀ ਬਦ ਖ਼ੂਈਆਂ ਮੈਂ